Bible Versions
Bible Books

:
1

PAV
KJV
1. ਜਾਗ, ਜਾਗ, ਆਪਣਾ ਬਲ ਪਹਿਨ ਲੈ, ਹੇ ਸੀਯੋਨ! ਹੇ ਯਰੂਸ਼ਲਮ, ਪਵਿੱਤ੍ਰ ਸ਼ਹਿਰ, ਆਪਣੇ ਸੋਹਣੇ ਬਸਤਰ ਪਹਿਨ ਲੈ, ਫੇਰ ਤਾਂ ਕਦੀ ਕੋਈ ਅਸੁੰਨਤਾ ਯਾ ਪਲੀਤ ਤੇਰੇ ਵਿੱਚ ਨਾ ਆਵੇਗਾ।
1. Awake, awake; put on thy strength, O Zion; put on thy beautiful garments, O Jerusalem, the holy city: for henceforth there shall no more come into thee the uncircumcised and the unclean.
2. ਆਪਣੇ ਆਪ ਤੋਂ ਖ਼ਾਕ ਝਾੜ ਤੇ ਉੱਠ ਬੈਠ, ਹੇ ਯਰੂਸ਼ਲਮ! ਆਪਣੀ ਗਰਦਨ ਦੇ ਬੰਨ੍ਹ ਆਪ ਤੋਂ ਖੋਲ੍ਹ ਸੁੱਟ, ਹੇ ਸੀਯੋਨ ਦੀਏ ਬੱਧੀਏ ਧੀਏ!।।
2. Shake thyself from the dust; arise, and sit down, O Jerusalem: loose thyself from the bands of thy neck, O captive daughter of Zion.
3. ਯਹੋਵਾਹ ਤਾਂ ਇਉਂ ਆਖਦਾ ਹੈ, ਤੁਸੀਂ ਮੁਖਤ ਵੇਚੇ ਗਏ ਅਤੇ ਬਿਨਾ ਚਾਂਦੀ ਦੇ ਕੇ ਛੁਡਾਏ ਜਾਓਗੇ
3. For thus saith the LORD, Ye have sold yourselves for nought; and ye shall be redeemed without money.
4. ਪ੍ਰਭੁ ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਪਹਿਲਾਂ ਮਿਸਰ ਵਿੱਚ ਗਈ ਭਈ ਉੱਥੇ ਟਿਕੇ ਅਤੇ ਅੱਸ਼ੂਰ ਨੇ ਉਹ ਨੂੰ ਬਿਨਾ ਕਾਰਨ ਦਬਾਇਆ
4. For thus saith the Lord GOD, My people went down aforetime into Egypt to sojourn there; and the Assyrian oppressed them without cause.
5. ਹੁਣ ਐਥੇ ਮੇਰੇ ਲਈ ਕੀ ਹੈ? ਯਹੋਵਾਹ ਦਾ ਵਾਕ ਹੈ, ਮੇਰੀ ਪਰਜਾ ਜੋ ਮੁਖਤ ਲਈ ਗਈ, ਉਹ ਦੇ ਹਾਕਮ ਰੌਲਾ ਪਾਉਂਦੇ ਹਨ, ਯਹੋਵਾਹ ਦਾ ਵਾਕ ਹੈ, ਸਾਰਾ ਦਿਨ ਨਿੱਤ ਮੇਰਾ ਨਾਮ ਤੁੱਛ ਕੀਤਾ ਜਾਂਦਾ ਹੈ
5. Now therefore, what have I here, saith the LORD, that my people is taken away for nought? they that rule over them make them to howl, saith the LORD; and my name continually every day is blasphemed.
6. ਸੋ ਮੇਰੀ ਪਰਜਾ ਮੇਰਾ ਨਾਮ ਜਾਣੇਗੀ, ਅਤੇ ਓਸ ਦਿਨ ਉਹ ਜਾਣੇਗੀ ਕਿ ਮੈਂ ਉਹੋ ਹਾਂ ਜੋ ਬੋਲਦਾ ਹਾਂ, ਵੇਖ, ਮੈਂ ਹੈਗਾ!।।
6. Therefore my people shall know my name: therefore they shall know in that day that I am he that doth speak: behold, it is I.
7. ਜਿਹੜਾ ਖੁਸ਼ ਖ਼ਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖ਼ਬਰੀ ਲਿਆਉਂਦਾ, ਜਿਹੜਾ ਮਕੁਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।
7. How beautiful upon the mountains are the feet of him that bringeth good tidings, that publisheth peace; that bringeth good tidings of good, that publisheth salvation; that saith unto Zion, Thy God reigneth!
8. ਤੇਰੇ ਰਾਖਿਆਂ ਦੀ ਅਵਾਜ਼! ਓਹ ਅਵਾਜ਼ ਚੁੱਕਦੇ, ਇਕੱਠੇ ਓਹ ਜੈਕਾਰੇ ਗਜਾਉਂਦੇ ਹਨ, ਓਹ ਅੱਖੋਂ ਅੱਖੀਂ ਵੇਖਣਗੇ ਜਦ ਯਹੋਵਾਹ ਸੀਯੋਨ ਨੂੰ ਮੁੜੇਗਾ।
8. Thy watchmen shall lift up the voice; with the voice together shall they sing: for they shall see eye to eye, when the LORD shall bring again Zion.
9. ਖੁੱਲ ਕੇ ਇਕੱਠੇ ਜੈਕਾਰੇ ਗਜਾਓ, ਹੇ ਯਰੂਸ਼ਲਮ ਦੇ ਵਿਰਾਨਿਓ! ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਓਸ ਯਰੂਸ਼ਲਮ ਨੂੰ ਛੁਡਾਇਆ ਹੈ।
9. Break forth into joy, sing together, ye waste places of Jerusalem: for the LORD hath comforted his people, he hath redeemed Jerusalem.
10. ਯਹੋਵਾਹ ਨੇ ਆਪਣੀ ਪਵਿਤ੍ਰ ਬਾਂਹ ਸਾਰੀਆਂ ਕੌਮਾਂ ਦੇ ਵੇਖਦਿਆਂ ਤੇ ਚੜ੍ਹਾਈ, ਅਤੇ ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ੁਰ ਦੇ ਬਚਾਓ ਨੂੰ ਵੇਖਣਗੇ।
10. The LORD hath made bare his holy arm in the eyes of all the nations; and all the ends of the earth shall see the salvation of our God.
11. ਤੁਰਦੇ ਹੋਵੋ, ਤੁਰਦੇ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, ਉਹ ਦੇ ਵਿੱਚਕਾਰੋਂ ਨਿੱਕਲ ਜਾਓ! ਆਪ ਨੂੰ ਸਾਫ਼ ਕਰੋ, ਤੁਸੀਂ ਜੋ ਯਹੋਵਾਹ ਦੇ ਭਾਂਡੇ ਚੁੱਕਦੇ ਹੋ।
11. Depart ye, depart ye, go ye out from thence, touch no unclean thing; go ye out of the midst of her; be ye clean, that bear the vessels of the LORD.
12. ਨਾ ਤਾਂ ਤੁਸੀਂ ਕਾਹਲੀ ਨਾਲ ਨਿੱਕਲ ਜਾਓਗੇ, ਨਾ ਨੱਠ ਕੇ ਚੱਲੇ ਜਾਓਗੇ, ਯਹੋਵਾਹ ਜੋ ਤੁਹਾਡੇ ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਤੁਹਾਡੀ ਰਾਖੀ ਕਰੇਗਾ।।
12. For ye shall not go out with haste, nor go by flight: for the LORD will go before you; and the God of Israel will be your rereward.
13. ਵੇਖੋ, ਮੇਰਾ ਦਾਸ ਸਫ਼ਲ ਹੋਵੇਗਾ, ਉਹ ਉੱਚਾ ਅਤੇ ਉਤਾਹਾਂ ਕੀਤਾ ਜਾਵੇਗਾ, ਉਹ ਅੱਤ ਮਹਾਨ ਹੋਵੇਗਾ।
13. Behold, my servant shall deal prudently, he shall be exalted and extolled, and be very high.
14. ਜਿਵੇਂ ਬਹੁਤੇ ਤੇਰੇ ਉੱਤੇ ਅਚਰਜ ਹੋਏ, - ਉਹ ਦਾ ਮੁਖੜਾ ਮਨੁੱਖਾਂ ਨਾਲੋਂ, ਅਤੇ ਉਹ ਦਾ ਰੂਪ ਆਦਮ ਵੰਸ ਨਾਲੋਂ ਕਿੰਨਾ ਵਿਗੜਿਆ ਹੋਇਆ ਸੀ!
14. As many were astonied at thee; his visage was so marred more than any man, and his form more than the sons of men:
15. ਸੋ ਉਹ ਬਹੁਤੀਆਂ ਕੌਮਾਂ ਨੂੰ ਦੰਗ ਕਰ ਦੇਵੇਗਾ, ਉਹ ਦੇ ਕਾਰਨ ਪਾਤਸ਼ਾਹ ਆਪਣਾ ਮੂੰਹ ਬੰਦ ਰੱਖਣਗੇ, ਕਿਉਂਕਿ ਜੋ ਓਹਨਾਂ ਨੂੰ ਦੱਸਿਆ ਨਾ ਗਿਆ, ਓਹ ਵੇਖਣਗੇ, ਅਤੇ ਜੋ ਓਹਨਾਂ ਨੇ ਨਹੀਂ ਸੁਣਿਆ, ਓਹ ਸਮਝਣਗੇ।।
15. So shall he sprinkle many nations; the kings shall shut their mouths at him: for that which had not been told them shall they see; and that which they had not heard shall they consider.
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×