Bible Versions
Bible Books

12
:

1 ਮੈਂ ਸ਼ੇਖੀ ਮਾਰਨਾ ਅਵਸ਼੍ਸ਼ ਜਾਰੀ ਰਖਾਂਗਾ ਭਾਵੇਂ ਇਸਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਮੈਂ ਪ੍ਰਭੂ ਵੱਲੋਂ ਦਰਸ਼ਨਾਂ ਤੇ ਪ੍ਰਕਾਸ਼ਾਂ ਬਾਰੇ ਗੱਲ ਕਰਾਂਗਾ।
2 ਮੈਂ ਮਸੀਹ ਵਿੱਚ ਇੱਕ ਆਦਮੀ ਨੂੰ ਜਾਣਦਾ ਹਾਂ ਜਿਸਨੂੰ ਉਤਾਹਾਂ ਤੀਸਰੇ ਸਵਰਗ ਨੂੰ ਲਿਜਾਇਆ ਗਿਆ ਸੀ। ਇਹ ਲਗਭੱਗ ਚੌਦਾਂ ਸਾਲਾਂ ਪਹਿਲਾਂ ਹੋਇਆ ਸੀ। ਮੈਨੂੰ ਪਤਾ ਨਹੀਂ ਕਿ ਉਹ ਆਦਮੀ ਸ਼ਰੀਰ ਵਿੱਚ ਗਿਆ ਸੀ ਜਾਂ ਸ਼ਰੀਰ ਤੋਂ ਬਿਨਾ। ਪਰ ਪਰਮੇਸ਼ੁਰ ਜਾਣਦਾ ਹੈ।
3 This verse may not be a part of this translation
4 This verse may not be a part of this translation
5 ਮੈਂ ਅਜਿਹੇ ਵਿਅਕਤੀ ਬਾਰੇ ਸ਼ੇਖੀ ਮਾਰਾਂਗਾ। ਪਰ ਮੈਂ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਾਂਗਾ। ਮੈਂ ਕੇਵਲ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਾਂਗਾ।
6 ਭਾਵੇਂ ਮੈਂ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਨਾ ਚਾਹੁੰਦਾ ਹਾਂ ਪਰ ਤਾਂ ਵੀ ਮੈਂ ਮੂਰਖ ਨਹੀਂ ਹੋਵਾਂਗਾ ਕਿਉਂਕਿ ਮੈਂ ਸੱਚ ਦੱਸ ਰਿਹਾ ਹੋਵਾਂਗਾ। ਪਰ ਮੈਨੂੰ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਕਿਉਂ? ਕਿਉਂ ਜੋ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਮੇਰੇ ਬਾਰੇ ਵਧ੍ਧ ਸੋਚਣ, ਜੋ ਉਹ ਮੈਨੂੰ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ।
7 ਪਰ ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਅਨੋਖੀਆਂ ਗੱਲਾਂ ਬਾਰੇ, ਜੋ ਮੈਨੂੰ ਦਰਸ਼ਾਈਆਂ ਗਈਆਂ ਸਨ, ਬਹੁਤ ਗੁਮਾਨ ਨਾ ਕਰਾਂ, ਇਸ ਲਈ ਮੈਨੂੰ ਇੱਕ ਦਰਦ ਭਰੀ ਸਮਸਿਆ ਦਿੱਤੀ ਗਈ ਸੀ। ਸਮਸਿਆ ਇਹ ਸੀ; ਸ਼ੈਤਾਨ ਵੱਲੋਂ ਇੱਕ ਦੂਤ ਨੂੰ ਮੈਨੂੰ ਕੁਟ੍ਟਣ ਲਈ ਮੇਰੇ ਕੋਲ ਭੇਜਿਆ ਗਿਆ ਸੀ ਤਾਂ ਜੋ ਮੈਂ ਗੁਮਾਨ ਨਾ ਕਰ ਸਕਾਂ।
8 ਮੈਂ ਪ੍ਰਭੂ ਨੂੰ ਇਹ ਸਮਸਿਆ ਲ੍ਲੈਣ ਲਈ ਤਿੰਨ ਵਾਰ ਬੇਨਤੀ ਕੀਤੀ।
9 ਪਰ ਪ੍ਰਭੂ ਨੇ ਮੈਨੂੰ ਆਖਿਆ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ। ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ, ਮੇਰੀ ਪੂਰੀ ਸ਼ਕਤੀ ਤੁਹਾਡੇ ਵਿੱਚ ਦਰਸ਼ਾਈ ਜਾਵੇ।” ਇਸੇ ਲਈ ਮੈਂ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਕੇ ਖੁਸ਼ ਹਾਂ। ਉਦੋਂ ਮਸੀਹ ਦੀ ਸ਼ਕਤੀ ਮੇਰੇ ਅੰਦਰ ਨਿਵਾਸ ਕਰ ਸਕਦੀ ਹੈ।
10 ਇਸ ਲਈ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਲੋਕ ਮੈਨੂੰ ਬੁਰਾ ਬੋਲਦੇ ਹਨ ਤਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਮੈਂ ਤੰਗੀਆਂ ਰਾਹੀਂ ਲੰਘਦਾ ਹਾਂ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਜਦੋਂ ਲੋਕ ਮੈਨੂੰ ਦੰਡ ਦਿੰਦੇ ਹਨ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਅਤੇ ਜਦੋਂ ਮੈਂ ਸਮਸਿਆਵਾਂ ਦਾ ਸਾਮ੍ਹਣਾ ਕਰਦਾ ਹਾਂ ਤਾਂ ਮੈਂ ਖੁਸ਼ ਹੁੰਦਾ ਹਾਂ। ਇਹ ਸਾਰੀਆਂ ਗੱਲਾਂ ਮਸੀਹ ਲਈ ਹਨ। ਅਤੇ ਮੈਂ ਇਨ੍ਹਾਂ ਗੱਲਾਂ ਨਾਲ ਖੁਸ਼ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਓਦੋਂ ਹੀ ਮੈਂ ਸੱਚ ਮੁੱਚ ਤਾਕਤਵਰ ਹੁੰਦਾ ਹਾਂ।
11 ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲਦਾ ਹਾਂ ਪਰ ਅਜਿਹਾ ਤੁਸੀਂ ਮੇਰੇ ਕੋਲੋਂ ਕਰਾਇਆ। ਤੁਹਾਨੂੰ ਲੋਕਾਂਨੂੰ ਮੈਨੂੰ ਚੰਗਾ ਕਹਿਣਾ ਚਾਹੀਦਾ ਹੈ। ਮੈਂ ਕੁਝ ਵੀ ਨਹੀਂ ਹਾ, ਪਰ ਮੈਂ ਕਿਸੇ ਵੀ ਢੰਗ ਨਾਲ “ਮਹਾਨ ਰਸੂਲਾਂ” ਨਾਲੋਂ ਘੱਟ ਨਹੀਂ ਹਾਂ।
12 ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਉਹ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਪ੍ਰਮਾਣ ਮਿਲਦਾ ਹੈ ਕਿ ਮੈਂ ਇੱਕ ਰਸੂਲ ਹਾਂ। ਮੈਂ ਚਿਨ੍ਹ ਦਿੱਤੇ, ਅਚੰਭੇ ਕੀਤੇ, ਅਤੇ ਕਰਿਸ਼ਮੇ ਕੀਤੇ। ਇਹ ਸਭ ਗੱਲਾਂ ਮੈਂ ਬਹੁਤ ਤਹੱਮਲ ਨਾਲ ਕੀਤੀਆਂ।
13 ਇਸ ਲਈ ਤੁਸੀਂ ਉਹ ਸਭ ਕੁਝ ਪ੍ਰਾਪਤ ਕੀਤਾ ਜੋ ਹੋਰਨਾਂ ਕਲੀਸਿਯਾਵਾਂ ਨੂੰ ਮਿਲਿਆ ਹੈ। ਸਿਰਫ਼ ਇੱਕੋ ਗੱਲ ਵੱਖਰੀ ਹੈ; ਮੈਂ ਤੁਹਾਡੇ ਉੱਪਰ ਬੋਝ ਨਹੀਂ ਬਣਿਆ। ਇਸ ਖਾਤਰ ਮੈਨੂੰ ਮੁਆਫ਼ ਕਰ ਦਿਉ।
14 ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਮੈਂ ਤੁਹਾਡੇ ਲਈ ਬੋਝ ਨਹੀਂ ਬਣਾਂਗਾ। ਮੈਨੂੰ ਤੁਹਾਡਾ ਆਪਣਾ ਕੁਝ ਵੀ ਨਹੀਂ ਚਾਹੀਦਾ। ਮੈਂ ਤਾਂ ਸਿਰਫ਼ ਤੁਹਾਨੂੰ ਚਾਹੁੰਦਾ ਹਾਂ, ਬਚਿਆਂ ਨੂੰ ਆਪਣੇ ਮਾਪਿਆਂ ਲਈ ਚੀਜ਼ਾਂ ਬਚਾਉਣ ਦੀ ਲੋਡ਼ ਨਹੀਂ। ਜਦ ਕਿ ਮਾਪਿਆਂ ਨੂੰ ਆਪਣੇ ਬਚਿਆਂ ਲਈ ਬਚ੍ਚਤ ਕਰਨੀ ਚਾਹੀਦੀ ਹੈ।
15 ਇਸ ਲਈ ਮੈਂ ਤੁਹਾਨੂੰ ਉਹ ਸਭ ਕੁਝ ਦੇਣ ਲਈ ਆਨੰਦਿਤ ਹਾਂ ਜੋ ਮੇਰੇ ਕੋਲ ਹੈ। ਮੈਂ ਆਪਣਾ ਆਪ ਵੀ ਤੁਹਾਨੂੰ ਦੇ ਦੇਵਾਂਗਾ। ਜੇ ਮੈਂ ਤੁਹਾਨੂੰ ਵਧ ਪਿਆਰ ਕਰਾਂਗਾ ਤਾਂ ਵੀ ਤੁਸੀਂ ਮੈਨੂੰ ਘੱਟ ਪਿਆਰ ਕਰੋਂਗੇ।
16 ਇਹ ਗੱਲ ਤਾਂ ਸਾਫ਼ ਹੈ ਕਿ ਮੈਂ ਤੁਹਾਡੇ ਉੱਪਰ ਬੋਝ ਨਹੀਂ ਹਾਂ। ਪਰ ਤੁਸੀਂ ਸੋਚਦੇ ਹੋ ਕਿ ਮੈਂ ਮਕ੍ਕਾਰ ਹਾਂ ਅਤੇ ਤੁਹਾਨੂੰ ਫ਼ਡ਼ਨ ਲਈ ਤੁਹਾਨੂੰ ਝੂਠ ਬੋਲਿਆ।
17 ਕੀ ਮੈਂ ਆਪਣੇ ਭੇਜੇ ਹੋਏ ਕਿਸੇ ਵੀ ਆਦਮੀਆਂ ਰਾਹੀਂ ਤੁਹਾਨੂੰ ਧੋਖਾ ਦਿੱਤਾ ਹੈ? ਨਹੀਂ। ਤੁਸੀਂ ਜਾਣਦੇ ਹੋ ਕਿ ਮੈਂ ਇਹ ਨਹੀਂ ਕੀਤਾ।
18 ਮੈਂ ਤੀਤੁਸ ਨੂੰ ਆਖਿਆ ਕਿ ਤੁਹਾਡੇ ਕੋਲ ਜਾਵੇ। ਅਤੇ ਮੈਂ ਸਾਡੇ ਭਰਾ ਨੂੰ ਉਸਦੇ ਨਾਲ ਘਲਿਆ। ਕ੍ਕੀ ਤੀਤੁਸ ਨੇ ਤੁਹਾਨੂੰ ਧੋਖਾ ਦਿੱਤਾ? ਨਹੀਂ। ਤੁਹਾਨੂੰ ਪਤਾ ਹੈ ਕਿ ਮੈਂ ਅਤੇ ਤੀਤੁਸ ਨੇ ਓਸੇ ਤਰ੍ਹਾਂ ਦੇ ਕੰਮ ਕੀਤੇ ਅਤੇ ਓਸੇ ਤਰ੍ਹਾਂ ਦਾ ਵਿਹਾਰ ਕੀਤਾ।
19 ਤੁਹਾਡਾ ਕੀ ਖਿਆਲ ਹੈ ਕਿ ਅਸੀਂ ਇਹ ਸਾਰਾ ਸਮਾਂ ਆਪਣੇ ਆਪ ਨੂੰ ਸਫ਼ਾਈ ਦਿੰਦੇ ਰਹੇ ਹਾਂ? ਨਹੀਂ। ਅਸੀਂ ਇਹ ਗੱਲ ਮਸੀਹ ਵਿੱਚ ਆਖਦੇ ਹਾਂ ਅਤੇ ਇਹ ਗੱਲਾਂ ਅਸੀਂ ਪਰਮੇਸ਼ੁਰ ਦੇ ਅੱਗੇ ਆਖਦੇ ਹਾਂ ਤੁਸੀਂ ਸਾਡੇ ਪਿਆਰੇ ਮਿੱਤਰ ਹੋ। ਅਤੇਜੋ ਕੁਝ ਵੀ ਅਸੀਂ ਕਰਦੇ ਹਾਂ, ਅਸੀਂ ਇਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਕਰਦੇ ਹਾਂ।
20 ਅਜਿਹਾ ਮੈਂ ਇਸ ਲਈ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ, ਮੈਨੂੰ ਡਰ ਹੈ ਕਿ ਮੈਂ ਤੁਹਾਨੂੰ ਅਜਿਹਾ ਨਹੀਂ ਪਾਵਾਂਗਾ। ਜਿਹੀ ਕਿ ਮੈਨੂੰ ਆਸ ਹੈ, ਤੁਸੀਂ ਮੈਨੂੰ ਉਵੇਂ ਦਾ ਨਹੀਂ ਪਾਵੋਂਗੇ ਜਿਵੇਂ ਕਿ ਤੁਸੀਂ ਮੈਨੂੰ ਹੋਣ ਦੀ ਆਸ ਰੱਖਦੇ ਹੋ। ਮੈਨੂੰ ਡਰ ਹੈ ਕਿ ਤੁਹਾਡੇ ਸਮੂਹ ਵਿੱਚ ਕਿਧਰੇ ਦਲੀਲਬਾਜ਼ੀ, ਈਰਖਾ, ਗੁੱਸਾ, ਖੁਦਗਰਜ਼ੀ ਤੇ ਝਗਡ਼ੇ, ਮੰਦੇ ਬੋਲ, ਗਪ੍ਪ ਹੰਕਾਰ ਅਤੇ ਉਲਝਨਾ ਨਾ ਹੋਣ।
21 ਮੈਂ ਡਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਫ਼ੇਰ ਆਵਾਂ ਮੇਰਾ ਪਰਮੇਸ਼ੁਰ ਕਿਧਰੇ ਮੈਨੂੰ ਤੁਹਾਡੇ ਅੱਗੇ ਨਿਮਾਣਾ ਨਾ ਬਣਾ ਦੇਵੇ। ਮੈਂ ਉਦਾਸ ਹੋ ਸਕਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਈਆਂ ਨੇ ਗੁਨਾਹ ਕੀਤੇ ਹਨ। ਮੈਂ ਇਸ ਗੱਲੋਂ ਉਦਾਸ ਹੋ ਸਕਦਾ ਹਾਂ ਕਿ ਉਨ੍ਹਾਂ ਲੋਕਾਂ ਨੇ ਆਪਣੇ ਦਿਲਾਂ ਨੂੰ ਨਹੀਂ ਬਦਲਿਆ ਤਾਂ ਜੋ ਆਪਣੇ ਬਦਕਾਰੀ ਦੇ ਜੀਵਨ, ਆਪਣੇ ਜਿਨਸੀ ਗੁਨਾਹਾਂ ਅਤੇ ਆਪਣੇ ਕੀਤੇ ਹੋਏ ਸ਼ਰਮਨਾਕ ਕਾਰਜਾਂ ਬਾਰੇ ਸ਼ਰਮਿੰਦਾ ਹੋ ਸਕਣ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×