Versions
PAV ਤਦ ਪਾਤਸ਼ਾਹ ਨੇ ਪਰਧਾਨ ਜਾਜਕ ਹਿਲਕੀਯਾਹ ਨੂੰ ਅਰ ਦੂਜੇ ਦਰਜੇ ਦੇ ਜਾਜਕਾਂ ਨੂੰ ਅਰ ਦਰਬਾਨਾਂ ਨੂੰ ਆਗਿਆ ਦਿੱਤੀ ਭਈ ਓਹ ਸਾਰੇ ਭਾਂਡੇ ਜੋ ਬਆਲ ਅਰ ਅਸ਼ੇਰਾਹ ਦੇਵੀ ਅਰ ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ ਯਹੋਵਾਹ ਦੀ ਹੈਕਲ ਵਿੱਚੋਂ ਬਾਹਰ ਕੱਢ ਲਿਆਉਣ ਅਰ ਉਹ ਨੇ ਯਰੂਸ਼ਲਮੋਂ ਬਾਹਰ ਕਿਦਰੋਨ ਦਿਆਂ ਖੇਤਾਂ ਵਿੱਚ ਓਹਨਾਂ ਨੂੰ ਸਾੜ ਦਿੱਤਾ ਅਰ ਓਹਨਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ