Bible Language Cross References for the verse Ruth 2:20 in PAV
- 1 ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।
- 2 ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤ੍ਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ।
- 3 ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।
- 4 ਕੁਕਰਮੀ ਖੋਟੇ ਬੁੱਲ੍ਹਾਂ ਵੱਲ ਧਿਆਨ ਦਿੰਦਾ ਹੈ, ਅਤੇ ਝੂਠਾ ਸ਼ਰਾਰਤੀ ਜ਼ਬਾਨ ਵੱਲ ਕੰਨ ਲਾਉਂਦਾ ਹੈ।
- 5 ਜਿਹੜਾ ਦੀਣ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾ ਨਾ ਛੁੱਟੇਗਾ।
- 6 ਪੋਤੇ ਬੁੱਢਿਆਂ ਦਾ ਮੁਕਟ ਹਨ, ਅਤੇ ਪੁੱਤ੍ਰਾਂ ਦੀ ਸੋਭਾ ਓਹਨਾਂ ਦੇ ਪਿਉ ਹਨ।
- 7 ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇॽ
- 8 ਵੱਢੀ ਉਹ ਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੱਲਾ ਰਤਨ ਹੈ, ਜਿੱਧਰ ਉਹ ਮੂੰਹ ਕਰਦਾ ਹੈ, ਉਹ ਸਫ਼ਲ ਹੁੰਦਾ ਹੈ।
- 9 ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।
- 10 ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ।
- 11 ਭੈੜਾ ਪੁਰਸ਼ ਬੱਸ ਆਕੀਪੁਣਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹ ਦੇ ਵਿਰੁੱਧ ਘੱਲਿਆ ਜਾਵੇਗਾ।
- 12 ਰਿੱਛਣੀ ਜਿਹ ਦੇ ਬੱਚੇ ਖੁੱਸ ਗਏ ਹੋਣ ਮਨੁੱਖ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ।
- 13 ਜਿਹੜਾ ਭਲਿਆਈ ਦੇ ਵੱਟੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੀ ਨਾ ਹਟੇਗੀ।
- 14 ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।
- 15 ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਓਹਨਾਂ ਦੋਹਾਂ ਤੋਂ ਘਿਣ ਕਰਦਾ ਹੈ।
- 16 ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ, ਜਦ ਉਹ ਚਾਹ ਨਹੀਂ ਕਰਦਾॽ
- 17 ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਲ ਲਈ ਜੰਮਿਆਂ ਹੈ।
- 18 ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਾਮਨ ਬਣ ਜਾਂਦਾ ਹੈ।
- 19 ਅਪਰਾਧ ਦਾ ਪ੍ਰੇਮੀ ਕੁਪੱਤ ਦਾ ਪ੍ਰੇਮੀ ਹੈ, ਜਿਹੜਾ ਆਪਣੇ ਦਰਵੱਜੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਨਾਸ ਭਾਲਦਾ ਹੈ।
- 20 ਪੁੱਠੇ ਦਿਲ ਵਾਲਾ ਭਲਿਆਈ ਨਾ ਪਾਵੇਗਾ, ਅਤੇ ਉਲਟੀ ਜ਼ਬਾਨ ਵਾਲਾ ਬਿਪਤਾ ਵਿੱਚ ਡਿੱਗੇਗਾ।
- 21 ਮੂਰਖ ਦਾ ਜਮਾਉਣ ਵਾਲਾ ਦੁਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਉ ਨੂੰ ਕੁਝ ਅਨੰਦ ਨਹੀਂ।
- 22 ਖੁਸ਼ ਦਿਲੀ ਦਵਾ ਵਾਂਙੁ ਚੰਗੀ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ।
- 23 ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ, ਭਈ ਉਹ ਨਿਆਉਂ ਦੇ ਮਾਰਗਾਂ ਨੂੰ ਵਿਗਾੜ ਦੇਵੇ।
- 24 ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖੀਆਂ ਧਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ।
- 25 ਮੂਰਖ ਪੁੱਤ੍ਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜਤਣ ਹੈ।
- 26 ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਪਤਵੰਤਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ।
- 27 ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ।
- 28 ਮੂਰਖ ਵੀ ਜਿੰਨਾ ਚਿਰ ਚੁਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਬੁੱਲ੍ਹ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ।।