Bible Language Cross References for the verse Psalms 102:3 in PAV
- 1 ਪਰ ਹੁਣ ਓਹ ਜਿਹੜੇ ਮੈਥੋਂ ਛੁਟੇਰੇ ਹਨ ਮੇਰੇ ਉੱਤੇ ਹੱਸਦੇ ਹਨ, ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੈਂ ਰੱਦ ਕਰਦਾ, ਭਈ ਉਹ ਮੇਰੇ ਇੱਜੜ ਦੇ ਕੁੱਤਿਆਂ ਨਾਲ ਨਾ ਬੈਠਣ!
- 2 ਭਲਾ, ਉਨ੍ਹਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਨ੍ਹਾਂ ਵਿੱਚ ਪੁਰਸ਼ਾਰਥ ਦਾ ਨਾਸ ਹੋਇਆ ਹੋਇਆ ਹੈ?
- 3 ਥੁੜ ਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਓਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ।
- 4 ਉਹ ਝਾੜੀਆਂ ਉੱਤੇ ਨਮਕੀਨ ਸਾਗ ਤੋਂੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਨ੍ਹਾਂ ਦੀ ਰੋਟੀ ਹੈ।
- 5 ਓਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਨ੍ਹਾਂ ਉੱਤੇ ਇਉਂ ਚਿੱਲਾਉਂਦੇ ਜਿਵੇਂ ਚੋਰ ਉੱਤੇ!
- 6 ਭਿਆਣਕ ਵਾਦੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਗਾਰਾਂ ਵਿੱਚ ਓਹ ਰਹਿੰਦੇ ਹਨ।
- 7 ਝਾੜੀਆਂ ਦੇ ਵਿੱਚ ਓਹ ਹੀਂਗਦੇ ਹਨ, ਕੰਡਿਆਂ ਦੇ ਹੇਠ ਓਹ ਇਕੱਠੇ ਪਏ ਰਹਿੰਦੇ ਹਨ।
- 8 ਓਹ ਮੂਰਖ ਦੀ ਅੰਸ, ਸਗੋਂ ਕੀਰਾਂ ਦੀ ਅੰਸ ਹਨ, ਓਹ ਦੇਸ ਤੋਂ ਕੁੱਟ ਕੁੱਟ ਕੇ ਕੱਢੇ ਗਏ ਸਨ!
- 9 ਅਤੇ ਹੁਣ ਮੈਂ ਉਨ੍ਹਾਂ ਦਾ ਗੀਤ ਹੋਇਆ ਹਾਂ, ਮੈਂ ਉਨ੍ਹਾਂ ਲਈ ਇੱਕ ਬੋਲੀ ਹੋਇਆ ਹਾਂ!
- 10 ਓਹ ਮੈਥੋਂ ਘਿਣ ਖਾਂਦੇ, ਓਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ,
- 11 ਕਿਉਂ ਜੋ ਉਹ ਨੇ ਮੇਰਾ ਚਿੱਲਾ ਢਿੱਲਾ ਕੀਤਾ, ਅਤੇ ਮੈਨੂੰ ਅਧੀਨ ਕੀਤਾ, ਓਹ ਮੇਰੇ ਅੱਗੇ ਬੇ ਲਗਾਮ ਹੋ ਗਏ ਹਨ!
- 12 ਮੇਰੇ ਸੱਜੇ ਪਾਸੇ ਘੜਮੱਸ ਉੱਠਦੀ ਹੈ, ਓਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੇਰੇ ਵਿਰੁੱਧ ਆਪਣੇ ਹਲਾਕ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ।
- 13 ਓਹ ਮੇਰੇ ਪਹੇ ਨੂੰ ਤੋੜ ਸੁੱਟਦੇ ਹਨ, ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ, ਓਹ ਜਿਨ੍ਹਾਂ ਦਾ ਕੋਈ ਸਹਾਇਕ ਨਹੀਂ ਹੈ!
- 14 ਓਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਬਰਬਾਦੀ ਦੇ ਹੇਠੋਂ ਉਹ ਆਪਣੇ ਆਪ ਨੂੰ ਰੋੜ੍ਹਦੇ ਹਨ।
- 15 ਭੈਜਲ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਙੁ ਜਾਂਦੀ ਰਹੀ! ।।
- 16 ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲਦੀ ਹੈ, ਦੁਖ ਦੇ ਦਿਨ ਮੈਨੂੰ ਫੜਦੇ ਹਨ।
- 17 ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।
- 18 ਵੱਡੇ ਜ਼ੋਰ ਨਾਲ ਉਹ ਮੇਰਾ ਭੇਸ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਙੁ ਉਹ ਮੈਨੂੰ ਜਕੜਦੀ ਹੈ।
- 19 ਉਹ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ ਵਰਗਾ ਹੋ ਗਿਆ ਹਾਂ।
- 20 ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖਲੋਂਦਾ ਹਾਂ ਪਰ ਤੂੰ ਮੇਰੀ ਵੱਲ ਝਾਕਦਾ ਹੀ ਹੈਂ।
- 21 ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈ!
- 22 ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈ, ਅਤੇ ਮੈਨੂੰ ਅਨ੍ਹੇਰੇ ਵਿੱਚ ਘੋਲ ਦਿੰਦਾ ਹੈ,
- 23 ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੀਕ ਅੱਪੜਾਏਂਗਾ, ਅਤੇ ਉਸ ਵਾਸ ਤੀਕ ਜਿਹੜਾ ਸਾਰੇ ਜੀਉਂਦਿਆਂ ਲਈ ਹੈ।।
- 24 ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ?
- 25 ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸਾਂ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ?
- 26 ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਾਂ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਾਂ ਅਨ੍ਹੇਰਾ ਛਾਇਆ,
- 27 ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਅਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਏ ਹਨ!
- 28 ਮੈਂ ਕਾਲਾ ਹੋ ਕੇ ਫਿਰਦਾ ਹਾਂ, ਇਹ ਬਿਨਾ ਧੁੱਪ ਦੇ ਹੋਇਆ, ਮੈਂ ਸਭਾ ਵਿੱਚ ਉੱਠ ਕੇ ਦੁਹਾਈ ਦਿੰਦਾ ਹਾਂ!
- 29 ਮੈਂ ਗਿੱਦੜਾ ਦਾ ਭਰਾ, ਅਤੇ ਸ਼ੁਤਰ ਮੁਰਗ ਦਾ ਸਾਥੀ ਹਾਂ।
- 30 ਮੇਰੀ ਖੱਲ ਕਾਲੀ ਹੋ ਕੇ ਮੈਂਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ!
- 31 ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ! ।।