Versions
PAV ਤਾਂ ਐਉਂ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰੀਆਈਆਂ ਤੇ ਬਿਪਤਾਂ ਉਨ੍ਹਾਂ ਉੱਤੇ ਆ ਪੈਣਗੀਆਂ ਤਾਂ ਏਹ ਗੀਤ ਉਨ੍ਹਾਂ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਉਨ੍ਹਾਂ ਦੀ ਅੰਸ ਦੇ ਮੂੰਹ ਤੋਂ ਉਹ ਭੁੱਲ ਨਾ ਜਾਵੇਗਾ। ਏਸ ਤੋਂ ਅੱਗੇ ਕਿ ਮੈਂ ਉਨ੍ਹਾਂ ਨੂੰ ਉਸ ਦੇਸ ਵਿੱਚ ਪੁਚਾਇਆ ਜਿਹ ਦੀ ਮੈਂ ਸੌਂਹ ਖਾਧੀ ਸੀ ਮੈਂ ਤਾਂ ਉਨ੍ਹਾਂ ਦਾ ਪ੍ਰੋਜਨ ਜਾਣਦਾ ਹਾਂ ਜਿਹੜਾ ਓਹ ਅੱਜ ਘੜਦੇ ਹਨ