Versions
PAV ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾਹ ਨੇ ਪਾਤਸ਼ਾਹ ਦੇ ਸਨਮੁਖ ਆਖਿਆ, ਨਾਲੇ ਵੇਖੋ ਜੀ, ਪੰਜਾਹ ਹੱਥ ਉੱਚੀ ਸੂਲੀ ਜਿਹੜੀ ਹਾਮਾਨ ਨੇ ਮਾਰਦਕਈ ਲਈ ਜਿਸ ਨੇ ਪਾਤਸ਼ਾਹ ਦਾ ਭਲਾ ਕੀਤਾ ਸੀ ਬਣਵਾਈ ਹੈ ਉਹ ਦੇ ਘਰ ਖੜੀ ਹੈ। ਪਾਤਸ਼ਾਹ ਨੇ ਆਖਿਆ ਕਿ ਇਹ ਨੂੰ ਉਹ ਦੇ ਉੱਤੇ ਟੰਗ ਦਿਓ!
IRVPA ਫਿਰ ਰਾਜਾ ਦੇ ਸਾਹਮਣੇ ਖੜ੍ਹੇ ਰਹਿਣ ਵਾਲੇ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾ ਨੇ ਰਾਜਾ ਨੂੰ ਕਿਹਾ, “ਮਹਾਰਾਜ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ।” ਰਾਜਾ ਨੇ ਕਿਹਾ, “ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ!”