Versions
PAV ਅਰ ਹੇ ਮੇਰੇ ਪਰਮੇਸ਼ੁਰ ਮੈਂ ਇਸ ਗੱਲ ਦਾ ਭੀ ਜਾਣੂ ਹਾਂ ਜੋ ਤੂੰ ਮਨ ਦੀ ਪਰੀਖਿਆ ਕਰਦਾ ਹੈਂ ਅਰ ਸੱਚਿਆਈ ਤੈਨੂੰ ਭਾਉਂਦੀ ਹੈ ਅਰ ਮੈਂ ਤਾਂ ਆਪਣੇ ਮਨ ਦੀ ਸਚਿਆਈ ਨਾਲ ਏਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜ੍ਹਾਇਆ ਹੈ ਅਤੇ ਮੈਂ ਵੱਡੀ ਸ਼ਾਂਤ ਨਾਲ ਇਹ ਭੀ ਡਿੱਠਾ ਜੋ ਤੇਰੀ ਪਰਜਾ ਜਿਹੜੀ ਇਥੇ ਹਾਜ਼ਰ ਹੈ, ਮਨ ਦੇ ਪ੍ਰੇਮ ਨਾਲ ਤੇਰੇ ਨਮਿੱਤ ਦਿੰਦੇ ਹਨ