Versions
PAV ਤਾਂ ਜ਼ਰੂੱਬਾਬਲ ਤੇ ਪਿੱਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਕੋਲ ਆ ਕੇ ਆਖਣ ਲੱਗੇ ਭਈ ਸਾਨੂੰ ਵੀ ਬਣਾਉਣ ਦਿਓ ਕਿਉਂ ਜੋ ਤੁਹਾਡੇ ਵਾਂਙੁ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਖੋਜ ਵਿੱਚ ਹਾਂ ਅਤੇ ਅਸੀਂ ਅੱਸੂਰ ਦੇ ਰਾਜਾ ਏਸਰ-ਹੱਦਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ ਉਹ ਦੇ ਲਈ ਭੇਟ ਚੜ੍ਹਾਉਂਦੇ ਰਹੇ ਹਾਂ