Versions
PAV ਮੈਂ ਤਾਂ ਬਹੁਤਿਆਂ ਦੀ ਬੁਰੀ ਖ਼ਬਰ ਸੁਣੀ ਹੈ, ਚੌਹੀਂ ਪਾਸੀਂ ਭੈ ਹੈ! ਉਸ ਉੱਤੇ ਦੋਸ਼ ਲਾਓ! ਆਓ, ਅਸੀਂ ਉਸ ਉੱਤੇ ਦੋਸ਼ ਲਾਈਏ! ਸਾਰੇ ਮੇਰੇ ਮਿੱਤ੍ਰ ਮੇਰੇ ਡਿੱਗਣ ਦੀ ਤਾੜ ਵਿੱਚ ਹਨ। ਖ਼ਬਰੇ ਉਹ ਭਰਮਾਇਆ ਜਾਵੇ, ਤਦ ਅਸੀਂ ਉਹ ਦੇ ਉੱਤੇ ਪਰਬਲ ਪੈ ਜਾਵਾਂਗੇ, ਅਤੇ ਉਹ ਦੇ ਕੋਲੋਂ ਆਪਣਾ ਬਦਲਾ ਲੈ ਲਵਾਂਗੇ!