Versions
PAV ਏਸ ਕਰਕੇ ਦਾਊਦ ਭੱਜ ਕੇ ਫਲਿਸਤੀ ਦੇ ਉੱਤੇ ਚੜ੍ਹ ਖਲੋਤਾ ਅਤੇ ਉਸ ਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਜਿੰਦੋਂ ਮੁਕਾ ਕੇ ਉਸ ਦਾ ਸਿਰ ਉਸ ਨਾਲ ਵੱਢ ਸੁੱਟਿਆ ਅਤੇ ਜਾਂ ਫਲਿਸਤੀਆਂ ਨੇ ਆਪਣਾ ਭਲਵਾਨ ਮੋਇਆ ਪਿਆ ਡਿੱਠਾ ਤਾਂ ਓਹ ਭੱਜ ਗਏ
IRVPA ਇਸ ਕਰਕੇ ਦਾਊਦ ਭੱਜ ਕੇ ਫ਼ਲਿਸਤੀ ਦੇ ਉੱਤੇ ਚੜ੍ਹ ਖੜ੍ਹਾ ਹੋਇਆ ਅਤੇ ਉਸ ਦੀ ਤਲਵਾਰ ਫੜ੍ਹ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਮਾਰ ਕੇ ਉਸ ਦਾ ਸਿਰ ਉਸੇ ਤਲਵਾਰ ਨਾਲ ਵੱਢ ਸੁੱਟਿਆ ਅਤੇ ਜਦ ਫ਼ਲਿਸਤੀਆਂ ਨੇ ਆਪਣਾ ਸੂਰਮਾ ਮਰਿਆ ਹੋਇਆ ਵੇਖਿਆ ਤਾਂ ਉਹ ਭੱਜ ਗਏ।