Versions
PAV ਤਾਂ ਪਾਤਸ਼ਾਹ ਮਹਿਲ ਦੇ ਬਾਗ ਤੋਂ ਮਧ ਪੀਣ ਦੇ ਅਸਥਾਨ ਨੂੰ ਮੁੜਿਆ ਅਤੇ ਹਾਮਾਨ ਉਸ ਪਲੰਗ ਉੱਤੇ ਜਿਹਦੇ ਉੱਤੇ ਅਸਤਰ ਸੀ ਡਿੱਗ ਪਿਆ ਤਾਂ ਪਾਤਸ਼ਾਹ ਨੇ ਆਖਿਆ, ਏਹ ਘਰ ਵਿੱਚ ਹੀ ਮੇਰੇ ਸਾਹਮਣੇ ਮਲਕਾ ਉੱਤੇ ਜ਼ਬਰਦਸਤੀ ਕਰਨੀ ਚਾਉਂਦਾ ਹੈ? ਇਹ ਗੱਲ ਪਾਤਸ਼ਾਹ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਉਨ੍ਹਾਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ
IRVPA ਜਦੋਂ ਰਾਜਾ ਸ਼ਾਹੀ ਬਾਗ਼ ਤੋਂ ਮਧ ਪੀਣ ਦੇ ਸਥਾਨ ਨੂੰ ਮੁੜ ਕੇ ਆਇਆ, ਤਾਂ ਕੀ ਵੇਖਿਆ ਕਿ ਹਾਮਾਨ ਉਸ ਚੌਂਕੀ ਉੱਤੇ ਜਿਹ ਦੇ ਉੱਤੇ ਅਸਤਰ ਬੈਠੀ ਹੋਈ ਸੀ, ਝੁਕਿਆ ਹੋਇਆ ਸੀ, ਤਦ ਰਾਜਾ ਨੇ ਕਿਹਾ, “ਕੀ ਇਹ ਘਰ ਵਿੱਚ ਮੇਰੇ ਹੀ ਸਾਹਮਣੇ ਰਾਣੀ ਉੱਤੇ ਜ਼ਬਰਦਸਤੀ ਕਰਨਾ ਚਾਹੁੰਦਾ ਹੈ?” ਇਹ ਗੱਲ ਰਾਜਾ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਸਿਪਾਹੀਆਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ।