Versions
PAV ਉਸ ਵੇਲੇ ਅਬਸ਼ਾਲੋਮ ਦਾਊਦ ਦੇ ਟਹਿਲੂਆ ਨੂੰ ਟੱਕਰ ਗਿਆ। ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ। ਤਦ ਉਹ ਦਾ ਸਿਰ ਬਲੂਤ ਵਿੱਚ ਅੜ ਗਿਆ ਅਤੇ ਉਹ ਅਕਾਸ਼ ਅਤੇ ਧਰਤੀ ਦੇ ਵਿਚਕਾਰ ਲਮਕਦਾ ਰਹਿ ਗਿਆ ਅਰ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ