Versions
PAV ਅਰ ਉਹਨੇ ਜਾ ਕੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਤੋਂ ਪੁੱਛਵਾ ਘੱਲਿਆ ਭਈ ਮੋਆਬ ਦਾ ਪਾਤਸ਼ਾਹ ਮੈਥੋਂ ਆਕੀ ਹੋ ਗਿਆ ਹੈ। ਕੀ ਤੂੰ ਮੋਆਬ ਦੇ ਵਿਰੁੱਧ ਲੜਨ ਲਈ ਮੇਰੇ ਨਾਲ ਚੱਲੇਗਾਂ? ਉਸ ਨੇ ਆਖਿਆ, ਮੈਂ ਜਾਵਾਂਗਾ। ਮੈਂ ਤੇਰੇ ਜਿਹਾ ਹਾਂ। ਮੇਰੇ ਲੋਕ ਤੇਰਿਆਂ ਲੋਕਾਂ ਵਰਗੇ ਤੇ ਮੇਰੇ ਘੋੜੇ ਤੇਰਿਆਂ ਘੋੜਿਆਂ ਵਰਗੇ ਹਨ