Versions
PAV ਯਹੋਵਾਹ ਮੈਨੂੰ ਐਉਂ ਆਖਦਾ ਹੈ, ਜਿਵੇਂ ਸ਼ੇਰ ਬਬਰ ਯਾ ਜੁਆਨ ਸ਼ੇਰ ਬਬਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਉਹ ਓਹਨਾਂ ਦੇ ਸ਼ੋਰ ਤੋਂ ਨਹੀਂ ਡੈਂਬਰੇਗਾ, ਨਾ ਓਹਨਾਂ ਦੇ ਰੌਲੇ ਤੋਂ ਘਾਬਰੇਗਾ, ਤਿਵੇਂ ਸੈਨਾਂ ਦਾ ਯਹੋਵਾਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਜੁੱਧ ਕਰੇ।