Versions
PAV ਤਦ ਓਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ ਆ ਪੁੱਜਣ ਦੇ ਪਿੱਛੋਂ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਸ਼ਅਲਤੀਏਲ ਦੇ ਪੁੱਤ੍ਰ ਜ਼ਰੂੱਬਾਬਲ ਤੇ ਯੋਸਾਦਾਕ ਦੇ ਪੁੱਤ੍ਰ ਯੇਸ਼ੂਆ ਨੇ ਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਵਰਿਹਾਂ ਦੇ ਯਾ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਵੇਖ ਭਾਲ ਉੱਤੇ ਥਾਪਿਆ