Versions
PAV ਸ਼ਾਮਾਂ ਨੂੰ ਉਹ ਜਾਂਦੀ ਸੀ ਅਤੇ ਸਵੇਰ ਨੂੰ ਮੁੜ ਕੇ ਦੂਜੇ ਜਨਾਨ ਖ਼ਾਨੇ ਵਿੱਚ ਆ ਜਾਂਦੀ ਸੀ ਅਤੇ ਪਾਤਸ਼ਾਹ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ ਜਿਹੜਾ ਸੁਰੀਤਾਂ ਦਾ ਰਾਖਾ ਸੀ ਅਤੇ ਫੇਰ ਕਦੀ ਉਹ ਪਾਤਸ਼ਾਹ ਦੇ ਕੋਲ ਨਹੀਂ ਜਾਂਦੀ ਸੀ ਪਰ ਜਦ ਪਾਤਸ਼ਾਹ ਉਹ ਨੂੰ ਚਾਹੁੰਦਾ ਸੀ ਤਾਂ ਉਹ ਨਾਉਂ ਲੈ ਕੇ ਸੱਦੀ ਜਾਂਦੀ ਸੀ
IRVPA ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਿਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖ਼ੈਲਾਂ ਦਾ ਪ੍ਰਬੰਧਕ ਸੀ, ਅਤੇ ਉਹ ਫੇਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ। PEPS