Versions
PAV ਤਦ ਇਸਰਾਏਲੀ ਯਹੋਵਾਹ ਅੱਗੇ ਫੇਰ ਬੁਰਿਆਈ ਕਰਨ ਲੱਗੇ ਅਰ ਉਨ੍ਹਾਂ ਨੇ ਬਆਲਾਂ ਅਰ ਅਸ਼ਤਾਰੋਥਾਂ ਅਰਾਮ ਦਿਆਂ ਦਿਓਤਿਆਂ ਅਤੇ ਸੈਦਾ ਦਿਆਂ ਦਿਓਤਿਆਂ, ਮੋਆਬ ਦਿਆਂ ਦਿਓਤਿਆਂ, ਅੰਮੋਨੀਆਂ ਦੇ ਦਿਓਤਿਆਂ ਅਤੇ ਫ਼ਲਿਸਤੀਆਂ ਦੇ ਦਿਓਤਿਆਂ ਦੀ ਪੂਜਾ ਕੀਤੀ ਅਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ