Versions
PAV ਤਦ ਹਜ਼ਾਏਲ ਨੇ ਆਖਿਆ, ਮੇਰਾ ਸੁਆਮੀ ਕਿਉਂ ਰੋਂਦਾ ਹੈ? ਅੱਗੋਂ ਉਹ ਬੋਲਿਆ, ਕਿਉਂ ਜੋ ਮੈਂ ਉਸ ਬਦੀ ਨੂੰ ਜਾਣਦਾ ਹਾਂ ਜੋ ਤੂੰ ਇਸਰਾਏਲੀਆਂ ਨਾਲ ਕਰੇਂਗਾ। ਤੂੰ ਉਨ੍ਹਾਂ ਦਿਆਂ ਕਿਲ੍ਹਿਆਂ ਨੂੰ ਅੱਗ ਲਾਵੇਂਗਾ ਅਰ ਤੂੰ ਉਨ੍ਹਾਂ ਦੇ ਚੰਗੇ ਗਭਰੂਆਂ ਨੂੰ ਤਲਵਾਰ ਨਾਲ ਘਾਤ ਕਰੇਂਗਾ ਅਰ ਉਨ੍ਹਾਂ ਦਿਆਂ ਬੱਚਿਆਂ ਨੂੰ ਪਟਕਾ ਪਟਕਾ ਕੇ ਟੋਟੇ ਟੋਟੇ ਕਰੇਂਗਾ ਅਰ ਉਨ੍ਹਾਂ ਦੀਆਂ ਗਰਭਣੀਆਂ ਤੀਵੀਆਂ ਨੂੰ ਚੀਰ ਸੁੱਟੇਂਗਾ