Judges 1 (PAV) Punjabi Old BSI Version

1 ਯਹੋਸ਼ੁਆ ਦੇ ਮਰਨ ਦੇ ਮਗਰੋਂ ਅਜਿਹਾ ਹੋਇਆ, ਜੋ ਇਸਰਾਏਲੀਆਂ ਨੇ ਯਹੋਵਾਹ ਕੋਲੋਂ ਪੁਛਿਆ, ਭਲਾ, ਕਨਾਨੀਆਂ ਨਾਲ ਜੁੱਧ ਕਰਨ ਨੂੰ ਸਾਡੇ ਲਈ ਪਹਿਲੇ ਕੌਣ ਚੜੇਗਾ?
2 ਯਹੋਵਾਹ ਨੇ ਆਖਿਆ, ਯਹੂਦਾਹ ਚੜੇਗਾ, ਅਤੇ ਵੇਖੋ, ਮੈਂ ਇਹ ਦੇਸ ਉਸੇ ਦੇ ਹੱਥ ਕਰ ਦਿੱਤਾ ਹੈ
3 ਤਦ ਯਹੂਦਾਹ ਨੇ ਆਪਣੇ ਭਰਾ ਸ਼ਿਮਓਨ ਨੂੰ ਆਖਿਆ, ਮੇਰੇ ਗੁਣੇ ਦੀ ਵੰਡ ਵਿੱਚ ਮੇਰੇ ਨਾਲ ਚੜ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਏਸੇ ਤਰਾਂ ਮੈਂ ਭੀ ਤੇਰੇ ਗੁਣੇ ਦੀ ਵੰਡ ਵਿੱਚ ਤੇਰੇ ਨਾਲ ਚੜਾਂਗਾ ਸੋ ਸ਼ਿਮਓਨ ਉਸ ਦੇ ਨਾਲ ਗਿਆ
4 ਤਦ ਯਹੂਦਾਹ ਚੜਿਆ ਅਤੇ ਯਹੋਵਾਹ ਨੇ ਕਨਾਨੀਆਂ ਅਤੇ ਫ਼ਰਿੱਜ਼ਿਆ ਨੂੰ ਓਨਾਂ ਦੇ ਹੱਥੀ ਕਰ ਦਿੱਤਾ ਅਤੇ ਉਨ੍ਹਾਂ ਨੇ ਬਜ਼ਕ ਵਿੱਚ ਦੱਸ ਹਜ਼ਾਰ ਮਨੁੱਖ ਵੱਢੇ
5 ਉਨਾਂ ਨੇ ਅਦੋਨੀ ਬਜ਼ਕ ਨੂੰ ਬਜ਼ਕ ਵਿੱਚ ਲੱਭਾ ਅਤੇ ਉਸ ਨਾਲ ਲੜੇ ਅਤੇ ਕਨਾਨੀਆਂ ਅਰ ਫ਼ਰਿੱਜੀਆਂ ਨੂੰ ਮਾਰਿਆ
6 ਪਰ ਅਦੋਨੀ ਬਜ਼ਕ ਭੱਜ ਗਿਆ ਅਰ ਉਨਾਂ ਨੇ ਉਸ ਦਾ ਪਿੱਛਾ ਕੀਤਾ ਅਰ ਉਸ ਨੂੰ ਫੜ ਕੇ ਉਸ ਦੇ ਹੱਥਾਂ ਨਾਲੇ ਪੈਰਾਂ ਦੇ ਅੰਗੂਠੇ ਵੱਢ ਸੁੱਟੇ
7 ਤਦ ਅਦੋਨੀ ਬਜ਼ਕ ਨੇ ਆਖਿਆ, ਹੱਥਾਂ ਪੈਰਾਂ ਦੇ ਅੰਗੂਠੇ ਵੱਢੇ ਹੋਏ ਸੱਤਰ ਪਾਤਸ਼ਾਹ ਮੇਰੀ ਮੇਜ ਦੇ ਹੇਠੋਂ ਗਿਰਾਹੀਆਂ ਚੁਗ ਚੁਗ ਖਾਂਦੇ ਸਨ, ਸੋ ਜਿਹਾ ਮੈਂ ਕੀਤਾ ਸੀ ਪਰਮੇਸ਼ੁਰ ਨੇ ਮੈਨੂੰ ਤਿਹਾ ਹੀ ਵੱਟਾ ਦਿੱਤਾ। ਫੇਰ ਓਹ ਉਸ ਨੂੰ ਯਰੂਸ਼ਲਮ ਵਿੱਚ ਲੈ ਆਏ ਅਤੇ ਉਹ ਉੱਥੇ ਹੀ ਮਰ ਗਿਆ
8 ਯਹੂਦੀਆਂ ਨੇ ਯਰੂਸ਼ਲਮ ਨਾਲ ਲੜਾਈ ਕੀਤੀ ਅਤੇ ਉਹ ਨੂੰ ਜਿੱਤ ਲਿਆ ਅਤੇ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਸ਼ਹਿਰ ਨੂੰ ਅੱਗ ਨਾਲ ਫੂਕ ਸੁੱਟਿਆ।।
9 ਇਸ ਦੇ ਪਿੱਛੋਂ ਯਹੂਦੀ ਲਹਿ ਕੇ ਓਹਨਾਂ ਕਨਾਨੀਆਂ ਨਾਲ ਲੜੇ ਜੋ ਪਹਾੜ ਵਿੱਚ ਅਤੇ ਦੱਖਣ ਦੇ ਦੇਸ ਅਤੇ ਬੇਟ ਵਿੱਚ ਵੱਸਦੇ ਸਨ
10 ਅਤੇ ਯਹੂਦਾਹ ਓਹਨਾਂ ਕਨਾਨੀਆਂ ਦਾ ਜੋ ਹਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਨੂੰ ਗਿਆ। ਉਸ ਹਬਰੋਨ ਦਾ ਨਾਉਂ ਪਹਿਲੇ ਕਿਰਯਥ-ਅਰਬਾ ਸੀ। ਉੱਥੇ ਉਨਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰਿਆ
11 ਅਤੇ ਉਹ ਉੱਥੋ ਤੁਰ ਕੇ ਦਬੀਰੀਆ ਉੱਤੇ ਚੜਿਆ। ਦਬੀਰ ਦਾ ਨਾਉਂ ਪਹਿਲੇ ਕਿਰਯਥ —ਸੇਫ਼ਰ ਸੀ
12 ਤਦ ਕਾਲੇਬ ਨੇ ਆਖਿਆ, ਜਿਹੜਾ ਕਿਰਯਬ-ਸੇਫਰ ਨੂੰ ਮਾਰ ਕੇ ਲੈ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ
13 ਤਦ ਕਾਲੇਬ ਦੇ ਨਿੱਕੇ ਭਰਾ ਕਨਜ ਦੇ ਪੁੱਤ੍ਰ ਅਥਨੀਏਲ ਨੇ ਉਸ ਨੂੰ ਜਿੱਤ ਲਿਆ ਅਤੇ ਉਹ ਨੇ ਆਪਣੀ ਧੀ ਅਕਸਾਹ ਉਹ ਨੂੰ ਵਿਆਹ ਦਿੱਤੀ
14 ਅਤੇ ਅਜਿਹਾ ਹੋਇਆ ਭਈ ਜਿਸ ਵੇਲੇ ਉਹ ਉਸ ਦੇ ਕੋਲ ਆਈ ਤਾਂ ਉਹ ਨੇ ਉਸ ਨੂੰ ਚੁੱਕਿਆ ਜੋ ਉਹ ਆਪਣੇ ਪਿਉ ਕੋਲੋਂ ਇੱਕ ਪੈਲੀ ਮੰਗੇ। ਫੇਰ ਉਹ ਛੇਤੀ ਨਾਲ ਆਪਣੇ ਖੋਤੇ ਤੋਂ ਉੱਤਰੀ, ਤਦ ਕਾਲੇਬ ਨੇ ਉਸ ਨੂੰ ਆਖਿਆ, ਤੂੰ ਕੀ ਮੰਗਦੀ ਹੈਂ?
15 ਉਸ ਨੇ ਆਖਿਆ, ਮੈਨੂੰ ਅਸ਼ੀਸ ਦੇਹ, ਤੈਂ ਜੋ ਮੈਨੂੰ ਦੱਖਣ ਦਾ ਇੱਕ ਦੇਸ ਦਾਨ ਦਿੱਤਾ ਹੈ, ਮੈਨੂੰ ਪਾਣੀ ਦੇ ਸੁੰਬ ਭੀ ਦੇਹ, ਤਾਂ ਕਾਲੇਬ ਨੇ ਉੱਤਲੇ ਸੁੰਬ ਅਤੇ ਹੇਠਲੇ ਸੁੰਬ ਉਸ ਨੂੰ ਦਿੱਤੇ।।
16 ਮੂਸਾ ਦੇ ਸਹੁਰੇ ਕੇਨੀ ਦੀ ਸੰਤਾਨ ਖਜੂਰਾਂ ਦੇ ਸ਼ਹਿਰ ਤੋਂ ਯਹੂਦੀਆਂ ਦੇ ਨਾਲ ਯਹੂਦਾਹ ਦੀ ਉਜਾੜ ਨੂੰ ਜੋ ਅਰਾਦ ਦੇ ਦੱਖਣ ਵੱਲ ਹੈ ਉਤਾਹਾਂ ਆਈਂ ਅਤੇ ਉਨ੍ਹਾਂ ਲੋਕਾਂ ਵਿਚਕਾਰ ਜਾ ਵੱਸੀ
17 ਯਹੂਦਾਹ ਆਪਣੇ ਭਰਾ ਸ਼ਿਮਓਨ ਦੇ ਨਾਲ ਗਿਆ ਅਤੇ ਓਹਨਾਂ ਨੇ ਉਹਨਾਂ ਕਨਾਨੀਆਂ ਨੂੰ ਜਾ ਮਾਰਿਆ ਜੋ ਸਫ਼ਾਥ ਵਿੱਚ ਰਹਿੰਦੇ ਸਨ, ਅਤੇ ਉਹ ਦਾ ਨਾਸ ਕਰ ਸੁੱਟਿਆ ਸੋ ਉਸ ਸ਼ਹਿਰ ਦਾ ਨਾਉਂ ਹਾਰਮਾਹ ਸਦਵਾਇਆ
18 ਅਤੇ ਯਹੂਦਾਹ ਨੇ ਅੱਜਾਹ ਅਰ ਉਸ ਦੇ ਉਦਾਲੇ ਅਤੇ ਅਸਕਲੋਨ ਅਰ ਉਸ ਦੇ ਉਦਾਲੇ ਅਕਰੋਨ ਅਰ ਉਸ ਦੇ ਉਦਾਲੇ ਨੂੰ ਲੈ ਲਿਆ
19 ਅਤੇ ਯਹੋਵਾਹ ਯਹੂਦਾਹ ਦੇ ਅੰਗ ਸੰਗ ਸੀ ਅਤੇ ਉਸ ਨੇ ਪਹਾੜੀਆਂ ਨੂੰ ਕੱਢ ਦਿੱਤਾ ਪਰ ਦੂਣ ਦੇ ਵਾਸੀਆਂ ਨੂੰ ਨਾ ਕੱਢ ਸੱਕਿਆ, ਕਿਉਂ ਜੋ ਉਨ੍ਹਾਂ ਦੇ ਕੋਲ ਲੋਹੇ ਦੇ ਰੱਥ ਸਨ
20 ਤਦ ਉਨ੍ਹਾਂ ਨੇ ਮੂਸਾ ਦੇ ਆਖਣ ਅਨੁਸਾਰ ਕਾਲੇਬ ਨੂੰ ਹਬਰੋਨ ਦੇ ਦਿੱਤਾ ਅਤੇ ਉਸ ਨੇ ਅਨਾਕ ਦਿਆਂ ਤਿੰਨਾਂ ਪੁੱਤ੍ਰਾਂ ਨੂੰ ਉੱਥੋਂ ਕੱਡ ਦਿੱਤਾ
21 ਅਤੇ ਬਿਨਯਾਮੀਨੀਆਂ ਨੇ ਉਨ੍ਹਾਂ ਯਬੂਸੀਆਂ ਨੂੰ ਜੋ ਯਰੂਸ਼ਲਮ ਵਿੱਚ ਰਸਾਏ ਗਏ ਸਨ ਕੱਢ ਨਾ ਦਿੱਤਾ, ਸੋ ਯਬੂਸੀ ਬਿਨਯਾਮੀਨੀਆਂ ਦੇ ਨਾਲ ਅੱਜ ਦੇ ਦਿਨ ਤੋੜੀ ਯਰੂਸ਼ਲਮ ਵਿੱਚ ਵੱਸਦੇ ਹਨ।।
22 ਯੂਸੁਫ ਦਾ ਟੱਬਰ ਬੈਤੇਲ ਉੱਤੇ ਚੜ ਆਇਆ, ਅਤੇ ਯਹੋਵਾਹ ਉਨ੍ਹਾਂ ਦੇ ਅੰਗ ਸੰਗ ਸੀ
23 ਅਤੇ ਯੂਸੁਫ ਦੇ ਟੱਬਰ ਨੇ ਬੈਤੇਲ ਦੇ ਖੋਜ ਕੱਢਣ ਲਈ ਲੋਕ ਘੱਲੇ, ਅਤੇ ਉਸ ਸ਼ਹਿਰ ਦਾ ਨਾਉਂ ਪਹਿਲੇ ਲੂਜ ਸੀ
24 ਉਪਰੰਤ ਖੋਜੀਆਂ ਨੇ ਇੱਕ ਮਨੁੱਖ ਨੂੰ ਸ਼ਹਿਰ ਵਿੱਚੋਂ ਨਿੱਕਲਦਿਆਂ ਢਿੱਠਾ ਤਾਂ ਉਸ ਨੂੰ ਆਖਿਆ ਭਈ ਸ਼ਹਿਰ ਵਿੱਚ ਵੜਨ ਦਾ ਰਾਹ ਸਾਨੂੰ ਵਿਖਾਈ ਤਾਂ ਅਸੀਂ ਭੀ ਤੇਰੇ ਨਾਲ ਭਲਿਆਈ ਕਰਾਂਗੇ
25 ਸੋ ਉਸ ਨੇ ਸ਼ਹਿਰ ਵਿੱਚ ਵੜਨ ਦਾ ਰਾਹ ਓਹਨਾਂ ਨੂੰ ਵਿਖਾਇਆ ਅਤੇ ਓਹਨਾਂ ਨੇ ਸ਼ਹਿਰ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਪਰ ਉਸ ਮਨੁੱਖ ਨੂੰ ਉਸ ਦੇ ਸਾਰੇ ਟੱਬਰ ਸਣੇ ਜੀਉਂਦਾ ਛੱਡਿਆ
26 ਅਤੇ ਉਸ ਮਨੁੱਖ ਨੇ ਹਿੱਤਿਆ ਦੇ ਦੇਸ ਵਿੱਚ ਜਾ ਕੇ ਉੱਥੇ ਇੱਕ ਸ਼ਹਿਰ ਬਣਾਇਆ ਅਤੇ ਉਸ ਦਾ ਨਾਉਂ ਲੂਜ ਰੱਖਿਆ ਸੋ ਅੱਜ ਤੋੜੀ ਉਸ ਦਾ ਉਹ ਨਾਉਂ ਹੈ।।
27 ਮਨੱਸ਼ਹ ਨੇ ਬੈਤਸ਼ਾਨ ਅਤੇ ਉਸ ਦਿਆਂ ਪਿੰਡਾਂ ਨੂੰ ਅਤੇ ਤਾਨਾਕ ਅਰ ਉਸ ਦਿਆਂ ਪਿੰਡਾਂ ਨੂੰ ਅਤੇ ਦੋਰ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਯਿਬਲਾਮ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਅਤੇ ਮਗਿੱਦੋਂ ਅਰ ਉਸ ਦਿਆਂ ਪਿੰਡਾਂ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ, ਪਰ ਕਨਾਨੀ ਉਸ ਦੇਸ ਵਿੱਚ ਵੱਸਦੇ ਹੀ ਰਹੇ
28 ਅਤੇ ਜਾਂ ਇਸਰਾਏਲੀ ਤੱਕੜੇ ਹੋਏ ਤਾਂ ਉਹ ਕਨਾਨੀਆਂ ਤੋਂ ਬਗਾਰ ਦਾ ਕੰਮ ਕਰਾਉਂਦੇ ਰਹੇ ਪਰ ਉਨ੍ਹਾਂ ਨੂੰ ਮੂਲੋਂ ਕੱਢ ਨਾ ਦਿੱਤਾ।।
29 ਇਫ਼ਰਾਈਮ ਨੇ ਭੀ ਓਹਨਾਂ ਕਨਾਨੀਆਂ ਨੂੰ ਜੋ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਸੋ ਕਨਾਨੀ ਗਜ਼ਰ ਦਿਆਂ ਵਾਸੀਆਂ ਦੇ ਵਿੱਚਕਾਰ ਵੱਸਦੇ ਰਹੇ।।
30 ਜਬੂਲੁਨ ਨੇ ਭੀ ਕਟਰੋਨ ਅਤੇ ਨਹਲੋਲ ਦਿਆਂ ਲੋਕਾਂ ਨੂੰ ਨਾ ਕੱਢਿਆ ਸੋ ਕਨਾਨੀ ਉਨ੍ਹਾਂ ਵਿੱਚ ਵੱਸਦੇ ਰਹੇ ਅਤੇ ਬਗਾਰ ਦਿੰਦੇ ਰਹੇ।।
31 ਆਸ਼ੇਰ ਨੇ ਭੀ ਅੱਕ ਸੀਦੋਨ, ਅਹਲਾਬ, ਅਕਜੀਬ, ਹਲਬਾਹ, ਅਫੀਕ ਅਤੇ ਰਹੋਬ ਦੇ ਵਾਸੀਆਂ ਨੂੰ ਕੱਢ ਨਾ ਦਿੱਤਾ
32 ਸਗੋਂ ਆਸ਼ੇਰੀ ਉਨ੍ਹਾਂ ਕਨਾਨੀਆਂ ਦੇ ਵਿਚਕਾਰ ਜੋ ਉਸ ਦੇਸ ਦੇ ਵਾਸੀ ਸਨ ਵੱਸਦੇ ਰਹੇ ਕਿਉਂ ਜੋ ਓਹਨਾਂ ਨੇ ਓਹਨਾਂ ਨੂੰ ਕੱਢ ਨਾ ਦਿੱਤਾ।।
33 ਨਫਤਾਲੀ ਨੇ ਭੀ ਬੈਤ-ਸ਼ਮਸ਼ ਅਤੇ ਬੈਤ-ਅਨਾਥ ਦਿਆਂ ਵਾਸੀਆਂ ਨੂੰ ਨਾ ਕੱਢਿਆ ਸਗੋਂ ਉਹ ਉਨ੍ਹਾਂ ਕਨਾਨੀਆਂ ਦੇ ਵਿੱਚ ਰਹਿੰਦੇ ਸਨ ਜਾ ਵੱਸੇ, ਪਰ ਬੈਤ-ਸ਼ਮਸ਼ ਅਤੇ ਬੈਤ- ਅਨਾਤ ਦੇ ਵਾਸੀ ਓਹਨਾਂ ਨੂੰ ਬਗਾਰ ਦਿੰਦੇ ਰਹੇ।।
34 ਅਮੋਰੀਆਂ ਨੇ ਦਾਨੀਆਂ ਨੂੰ ਪਹਾੜ ਵਿੱਚ ਧੱਕ ਦਿੱਤਾ, ਅਜਿਹਾ ਉਨ੍ਹਾਂ ਨੇ ਓਹਨਾਂ ਨੂੰ ਦੂਣ ਵਿੱਚ ਨਾ ਲਹਿਣ ਦਿੱਤਾ।।
35 ਪਰ ਅਮੋਰੀ ਹਰਸ ਦੇ ਪਹਾੜ ਉੱਤੇ ਅੱਯਾਲੋਨ ਵਿੱਚ ਅਤੇ ਸਾਲਬੀਨ ਵਿੱਚ ਵੱਸਦੇ ਹੀ ਰਹੇ, ਪਰ ਯੂਸੁਫ਼ ਦੇ ਘਰਾਣੇ ਦਾ ਹੱਥ ਅਜਿਹਾ ਤੱਕੜਾ ਹੋਇਆ ਜੋ ਉਨ੍ਹਾਂ ਕੋਲੋਂ ਬਗਾਰ ਲੈਂਦੇ ਰਹੇ
36 ਅਤੇ ਅਮੋਰੀਆ ਦਾ ਬੰਨਾ ਅਕਰੱਬੀਮ ਦੀ ਚੜਾਈ ਦੇ ਪੱਥਰ ਤੋਂ ਲੈਕੇ ਉੱਤਲੀ ਵੱਲ ਸੀ।।

English

  • Versions

Tamil

  • Versions

Hebrew

  • Versions

Greek

  • Versions

Malayalam

  • Versions

Hindi

  • Versions

Telugu

  • Versions

Kannada

  • Versions

Gujarati

  • Versions

Punjabi

  • Versions

Urdu

  • Versions

Bengali

  • Versions

Oriya

  • Versions

Marathi

  • Versions
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×