Bible Language Cross References for the verse Job 15:0 in PAV
- 1 ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ,
- 2 ਤੂੰ ਕਿੰਨ੍ਹਾਂ ਚਿਰ ਇਨ੍ਹਾਂ ਗੱਲਾਂ ਨੂੰ ਕਰਦਾ ਜਾਏਂਗਾ ਅਤੇ ਤੇਰੇ ਮੂੰਹ ਦੇ ਸ਼ਬਦ ਇੱਕ ਤੁਫ਼ਾਨੀ ਹਵਾ ਹੋਣਗੇ?
- 3 ਕੀ ਪਰਮੇਸ਼ੁਰ ਨਿਆਉਂ ਨੂੰ ਵਿਗਾੜਦਾ ਹੈ, ਯਾ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ?
- 4 ਜੇ ਤੇਰੇ ਪੁੱਤ੍ਰਾਂ ਨੇ ਉਹ ਦਾ ਪਾਪ ਕੀਤਾ, ਤਾਂ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ।
- 5 ਜੇ ਤੂੰ ਪਰਮੇਸ਼ੁਰ ਨੂੰ ਗੌਂਹ ਨਾਲ ਭਾਲਦਾ ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ,
- 6 ਜੇ ਤੂੰ ਪਾਕ ਤੇ ਨੇਕ ਹੁੰਦਾ, ਤਾਂ ਉਹ ਹੁਣ ਤੇਰੇ ਲਈ ਜਾਗ ਉੱਠਦਾ, ਅਤੇ ਤੇਰੇ ਧਰਮ ਦਾ ਵਸੇਬਾ ਬਚਾਈ ਰੱਖਦਾ,
- 7 ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ, ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ।।
- 8 ਤੂੰ ਪਹਿਲੀ ਪੀੜ੍ਹੀ ਥੋਂ ਪੁੱਛ ਤਾਂ, ਅਤੇ ਉਨ੍ਹਾਂ ਦੇ ਪਿਉ ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇਹ,
- 9 ਆਪਾਂ ਤਾਂ ਕੱਲ ਦੇ ਹਾਂ, ਅਤੇ ਕੁੱਝ ਨਹੀਂ ਜਾਂਣਦੇ, ਕਿਉਂ ਜੋ ਸਾਡੇ ਦਿਨ ਧਰਤੀ ਦੇ ਉੱਤੇ ਸਾਯਾ ਹੀ ਹਨ।
- 10 ਕੀ ਉਹ ਤੈਨੂੰ ਨਾ ਸਿਖਲਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ?।।
- 11 ਭਲਾ, ਬਿਨਾ ਚਿੱਕੜ ਥੋਂ ਜਲ ਕਾਨਾ ਉੱਗੂਗਾ? ਭਲਾ, ਬਿਨਾ ਪਾਣੀ ਥੋਂ ਦੱਭ ਵਧੂਗੀ?
- 12 ਜਦੋਂ ਉਹ ਅਜੇ ਹਰਾ ਹੈ ਵੱਢਣ ਥੋਂ ਪਹਿਲਾਂ, ਉਹ ਦੂਜਿਆਂ ਘਾਵਾਂ ਨਾਲੋਂ ਪਹਿਲਾਂ ਹੀ ਸੁੱਕ ਜਾਂਦਾ ਹੈ।
- 13 ਐਉਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ਼ਾ ਟੁੱਟ ਜਾਂਦੀ ਹੈ,
- 14 ਜਿਹ ਦਾ ਬਿਸਵਾਸ ਟੁੱਟ ਜਾਂਦਾ ਹੈ ਅਤੇ ਜਿਹ ਦਾ ਭਰੋਸਾ ਮੱਕੜੀ ਦਾ ਜਾਲਾ ਹੈਗਾ।
- 15 ਉਹ ਆਪਣੇ ਘਰ ਉੱਤੇ ਟੇਕ ਲਾਊਗਾ, ਪਰ ਉਹ ਖੜ੍ਹਾ ਨਹੀਂ ਰਹੂਗਾ, ਉਹ ਉਹ ਨੂੰ ਤਕੜਾਈ ਨਾਲ ਫੜ ਲਊਗਾ, ਪਰ ਉਹ ਕਾਇਮ ਨਹੀਂ ਰਹੇਗਾ
- 16 ਉਹ ਧੁੱਪ ਵਿੱਚ ਹਰਾ ਭਰਾ ਹੈਗਾ, ਅਤੇ ਉਹ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਜਾਂਦੀਆਂ ਹਨ,
- 17 ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆ ਹਨ, ਉਹ ਪੱਥਰ ਦੇ ਘਰ ਨੂੰ ਭਾਸ ਲੈਂਦਾ ਹੈ।
- 18 ਜੇ ਉਹ ਆਪਣੇ ਥਾਂ ਥੋਂ ਭੱਖ ਲਿਆ ਜਾਵੇ, ਤਾਂ ਉਹ ਉਸ ਦਾ ਇਨਕਾਰ ਕਰੂਗਾ। ਭਈ ਮੈਂ ਤੈਨੂੰ ਵੇਖਿਆ ਹੀ ਨਹੀਂ।
- 19 ਵੇਖ, ਏਹ ਉਹ ਦੇ ਰਾਤ ਦੀ ਖ਼ੁਸ਼ੀ ਹੈਗਾ! ਅਤੇ ਦੂਜੇ ਖ਼ਾਕ ਥੋਂ ਨਿੱਕਲਣਗੇ
- 20 ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੂਗਾ, ਅਤੇ ਬੁਰਿਆਰਾਂ ਦੇ ਹੱਥ ਨੂੰ ਨਹੀਂ ਥੰਮੂਗਾ
- 21 ਉਹ ਅਜੇ ਭੀ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰੇ ਨਾਲ ਭਰੂਗਾ।
- 22 ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਊਗਾ ਹੀ ਨਾ!