Versions
PAV ਤਦ ਯਹੋਵਾਹ ਨੇ ਗਿਦਾਊਨ ਨੂੰ ਆਖਿਆ, ਅਜੇ ਭੀ ਲੋਕ ਵਧੀਕ ਹਨ ਸੋ ਉਨ੍ਹਾਂ ਪਾਣੀ ਦੇ ਕੋਲ ਹੇਠਾਂ ਲੈ ਆ ਅਤੇ ਮੈਂ ਤੇਰੇ ਲਈ ਉੱਥੇ ਉਨ੍ਹਾਂ ਦਾ ਪਰਤਾਵਾ ਲਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਿਹ ਦੇ ਲਈ ਮੈਂ ਤੈਨੂੰ ਆਖਾਂ ਭਈ ਇਹ ਤੇਰੇ ਨਾਲ ਜਾਵੇ ਅਤੇ ਓਹ ਸੱਭੇ ਜਿੰਨ੍ਹਾ ਦੇ ਲਈ ਮੈਂ ਆਖਾਂ ਭਈ ਇਹ ਤੇਰੇ ਨਾਲ ਨਾ ਜਾਣ ਸੋ ਓਹ ਤੇਰੇ ਨਾਲ ਨਾ ਜਾਣ
IRVPA ਤਦ ਯਹੋਵਾਹ ਨੇ ਗਿਦਾਊਨ ਨੂੰ ਕਿਹਾ, “ਹੁਣ ਵੀ ਲੋਕ ਬਹੁਤ ਜ਼ਿਆਦਾ ਹਨ, ਉਨ੍ਹਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਦੀ ਪ੍ਰੀਖਿਆ ਲਵਾਂਗਾ, ਅਤੇ ਜਿਸ ਦੇ ਲਈ ਮੈਂ ਤੈਨੂੰ ਆਖਾਂ ਕਿ ਇਹ ਤੇਰੇ ਨਾਲ ਜਾਵੇ ਤਾਂ ਉਹ ਤੇਰੇ ਨਾਲ ਜਾਵੇ, ਜਿਨ੍ਹਾਂ ਦੇ ਲਈ ਮੈਂ ਆਖਾਂ ਕਿ ਇਹ ਤੇਰੇ ਨਾਲ ਨਾ ਜਾਣ, ਤਾਂ ਉਹ ਤੇਰੇ ਨਾਲ ਨਾ ਜਾਵੇ।”