Versions
PAV ਫੇਰ ਉਸ ਨੇ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਮੈਂ ਉਹ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਹੋਵਾਂ ਅਰ ਏਹ ਗੱਲ ਪਾਤਸ਼ਾਹ ਨੂੰ ਵੀ ਮੁਨਾਸਬ ਲੱਗੇ ਅਰ ਮੈਂ ਉਸ ਦੀ ਨਿਗਾਹ ਵਿੱਚ ਚੰਗੀ ਲੱਗਾਂ ਤਾਂ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਦੇ ਓਹ ਪਰਵਾਨੇ ਜਿਹੜੇ ਉਸ ਨੇ ਓਹਨਾਂ ਯਹੂਦੀਆਂ ਦੇ ਮਿਟਾਉਣ ਲਈ ਲਿਖੇ ਹਨ ਜੋ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਹਨ ਫੇਰ ਮੋੜ ਲਏ ਜਾਣ
IRVPA ਫਿਰ ਉਸ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਅਤੇ ਜੇਕਰ ਉਹ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਇਹ ਗੱਲ ਰਾਜਾ ਨੂੰ ਵੀ ਠੀਕ ਲੱਗੇ ਅਤੇ ਜੇਕਰ ਮੈਂ ਵੀ ਉਸ ਦੀ ਨਿਗਾਹ ਵਿੱਚ ਚੰਗੀ ਹਾਂ, ਤਾਂ ਉਹ ਹੁਕਮਨਾਮੇ ਜਿਹੜੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਨਾਸ ਕਰਨ ਦੀ ਯੋਜਨਾ ਬਣਾ ਕੇ ਲਿਖਵਾਏ ਸਨ, ਉਨ੍ਹਾਂ ਨੂੰ ਬਦਲਣ ਲਈ ਲਿਖਿਆ ਜਾਵੇ।