Bible Language

1 Chronicles 20 (ASV) American Standard Version

Versions

PAV   ਫੇਰ ਅਜਿਹਾ ਹੋਇਆ ਕਿ ਨਵੇਂ ਸੰਮਤ ਦੇ ਅਰੰਭ ਵਿੱਚ ਜਦ ਰਾਜੇ ਜੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ ਤਾਂ ਯੋਆਬ ਨੇ ਫੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਰ ਰੱਬਾਹ ਨਗਰ ਨੂੰ ਆਣ ਘੇਰਾ ਪਾਇਆ ਪਰ ਦਾਊਦ ਯਰੂਸ਼ਲਮ ਵਿੱਚ ਅਟਕ ਰਿਹਾ ਅਰ ਯੋਆਬ ਨੇ ਰਬਾਹ ਨੂੰ ਜਿੱਤ ਲਿਆ, ਅਤੇ ਉਸ ਨੂੰ ਮੂਲੋਂ ਉਜਾੜ ਦਿੱਤਾ
IRVPA   {ਰੱਬਾਹ ਉੱਤੇ ਦਾਊਦ ਦਾ ਅਧਿਕਾਰ} (2 ਸਮੂ 12:26-31) PS ਫਿਰ ਇਸ ਤਰ੍ਹਾਂ ਹੋਇਆ ਕਿ ਨਵੇਂ ਸਾਲ ਦੇ ਅਰੰਭ ਵਿੱਚ, ਜਦੋਂ ਰਾਜੇ ਯੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ, ਤਾਂ ਯੋਆਬ ਨੇ ਫ਼ੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਤੇ ਰੱਬਾਹ ਨਗਰ ਨੂੰ ਕੇ ਘੇਰਾ ਪਾਇਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ ਅਤੇ ਯੋਆਬ ਨੇ ਰੱਬਾਹ ਨੂੰ ਜਿੱਤ ਲਿਆ ਤੇ ਉਸ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ।