Versions
PAV ਤਾਂ ਐਉਂ ਹੋਇਆ ਕਿ ਜਦ ਉਹ ਪਾਤਸ਼ਾਹ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸ ਨੇ ਇੱਕ ਮੁਰਦੇ ਨੂੰ ਜੁਆਲਿਆ ਤੇ ਵੇਖੋ ਓਹੋ ਤੀਵੀਂ ਜਿਹ ਦੇ ਪੁੱਤ੍ਰ ਨੂੰ ਉਹ ਨੇ ਜੁਆਲਿਆ ਸੀ ਪਾਤਸ਼ਾਹ ਦੇ ਕੋਲ ਆਪਣੇ ਘਰ ਤੇ ਆਪਣੀ ਭੋਂ ਦੇ ਲਈ ਦੁਹਾਈ ਦੇਣ ਲੱਗੀ। ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸੁਆਮੀ ਪਾਤਸ਼ਾਹ, ਇਹੋ ਉਹ ਤੀਵੀਂ ਤੇ ਇਹੋ ਉਹ ਦਾ ਪੁੱਤ੍ਰ ਹੈ ਜਿਹ ਨੂੰ ਅਲੀਸ਼ਾ ਨੇ ਜੁਆਲਿਆ